ਦੂਜਿਆਂ ਦੇ ਰਾਹਾਂ ‘ਚ ਕੰਡੇ ਖਿਲਾਰਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਕੱਲ੍ਹ ਨੂੰ ਇਨ੍ਹਾਂ ਰਾਹਾਂ ‘ਤੇ ਖੁਦ ਨੂੰ ਵੀ ਚੱਲਣਾ ਪੈਣਾ, ਕਿਉਂਕਿ ਇਥੇ ਇਨਸਾਨ ਜੋ ਬੀਜਦਾ ਹੈ, ਉਹੀ ਇਕ ਦਿਨ ਉਹਨੂੰ ਵੱਢਣਾ ਪੈਂਦੈ।
• ਲਕੀਰਾਂ ਵੀ ਅਜੀਬ ਹਨ, ਜ਼ਮੀਨ ‘ਤੇ ਖਿੱਚੀਆਂ ਜਾਣ ਤਾਂ ਸਰਹੱਦਾਂ ਬਣ ਜਾਂਦੀਆਂ ਹਨ, ਚਮੜੀ ‘ਤੇ ਖਿੱਚੀਆਂ ਜਾਣ ਤਾਂ ਖੂਨ ਹੀ ਕੱਢ ਦਿੰਦੀਆਂ ਹਨ ਤੇ ਰਿਸ਼ਤਿਆਂ ਵਿਚ ਖਿੱਚੀਆਂ ਜਾਣ ਤਾਂ ਕੰਧ ਬਣਾ ਦਿੰਦੀਆਂ ਹਨ |
• ਵਹਿਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਇਸ ਲਈ ਵਹਿਲੇ ਸਮੇਂ ਵਿੱਚ ਆਪਣਾ ਕੋਈ ਮਨ- ਭਉਂਦਾ ਕੰਮ ਕਰੋ; ਇਸ ਨਾਲ਼ ਤੁਸੀਂ ਕੁਝ੍ਹ ਨਵਾਂ ਹੀ ਸਿੱਖੋਗੇ ਅਤੇ ਤੁਹਾਡਾ ਮਨ ਵੀ ਲੱਗਿਆ ਰਹੇਗਾ |
* ਕਿਸੇ ‘ਤੇ ਵੀ ਲੋੜ ਤੋਂ ਜ਼ਿਆਦਾ ਉਮੀਦ ਨਾ ਰੱਖੋ, ਕਿਉਂਕਿ ਇਸ ਨਾਲ ਤੁਹਾਡੇ ਪੱਲੇ ਨਿਰਾਸ਼ਾ ਹੀ ਪਵੇਗੀ।
* ਜ਼ਿੰਦਗੀ ਵਿਚ ਵਾਰ-ਵਾਰ ਸਮਝੌਤਾ ਨਾ ਕਰੋ। ਇਸ ਨਾਲ ਜ਼ਿੰਦਗੀ ਦੁਖਦਾਇਕ ਹੋ ਸਕਦੀ ਹੈ।
* ਜ਼ਖ਼ਮ ਦੇਣ ਵਾਲੇ ਤਾਂ ਬਹੁਤ ਸਾਰੇ ਲੋਕ ਮਿਲ ਜਾਣਗੇ ਪਰ ਜ਼ਖ਼ਮਾਂ ‘ਤੇ ਮੱਲ੍ਹਮ ਲਗਾਉਣ ਵਾਲਾ ਕੋਈ ਵਿਰਲਾ ਹੀ ਮਿਲਦਾ ਹੈ।
* ਦੂਜਿਆਂ ਨੂੰ ਬੁਰਾ ਬਣਾ ਕੇ ਖੁਦ ਚੰਗਾ ਬਣਨ ਦੀ ਕੋਸ਼ਿਸ਼ ਨਾ ਕਰੋ।
* ਖੁਸ਼ੀ ਹਮੇਸ਼ਾ ਘਰ ਵਿਚੋਂ ਹੀ ਲੱਭਣ ਦੀ ਕੋਸ਼ਿਸ਼ ਕਰੋ। ਬਾਹਰੋਂ ਮਿਲੀ ਖੁਸ਼ੀ ਕਦੇ ਸਥਾਈ ਨਹੀਂ ਹੋ ਸਕਦੀ।
* ਤੁਹਾਡੇ ਵੱਲੋਂ ਦਿਲੋਂ ਬੋਲੇ ਗਏ ਹੌਸਲੇ ਦੇ ਦੋ ਸ਼ਬਦ ਕਿਸੇ ਨਿਰਾਸ਼ ਮਨ ਵਿਚ ਫਿਰ ਤੋਂ ਆਸ ਦੀ ਕਿਰਨ ਜਗਾ ਸਕਦੇ ਹਨ।
• ਬੁੱਧੀਮਾਨ ਆਦਮੀ ਬੋਲਣ ਤੋਂ ਪਹਿਲਾਂ ਸੋਚਦੇ ਹਨ ਜਦੋਂ ਕਿ ਦੂਜੇ ਬੋਲਣ ਤੋਂ ਬਾਅਦ |
• ਪਹਿਲਾਂ ਹਰ ਚੰਗੀ ਗੱਲ ਦਾ ਮਜ਼ਾਕ ਬਣਦਾ ਹੈ, ਫਿਰ ਵਿਰੋਧ ਹੁੰਦਾ ਹੈ ਅਤੇ ਫਿਰ ਸਵੀਕਾਰ ਲਿਆ ਜਾਂਦਾ ਹੈ |
• ਸਚਾਈ ਦੇ ਰਾਹ ‘ਤੇ ਚੱਲਣਾ ਫਾਇਦੇ ਦੀ ਗੱਲ ਹੈ, ਕਿਉਂਕਿ ਇਸ ਰਾਹ ‘ਤੇ ਭੀੜ ਘੱਟ ਹੀ ਹੁੰਦੀ ਹੈ |
• ਭਾਵੇਂ ਤੁਸੀਂ ਕਿੰਨੇ ਵੀ ਮਹਾਨ ਹੋਵੋ, ਤੁਸੀਂ ਕਦੇ ਸਾਰਿਆਂ ਦੀ ਪਸੰਦ ਨਹੀਂ ਬਣ ਸਕਦੇ |
•ਬੋਲ ਜੁਬਾਨੋਂ, ਤੀਰ ਕਮਾਨੋਂ ਗਏ ਕਦੇ ਮੁੜਦੇ ਨਾ ਸ਼ੀਸ਼ੇ ਅਤੇ ਸਿਤਾਰੇ ਟੁੱਟ ਕੇ ਕਦੇ ਵੀ ਜੁੜਦੇ ਨਾ |
•ਬਾਸਾਂ ਦੇ ਰੁੱਖਾਂ ਨੂੰ ਕਦੇ ਵੀ ਫੁੱਲ ਲਗਦੇ ਨਾ
ਤੇਜ਼ ਹਨੇਰੀ ਦੇ ਵਿੱਚ ਦੀਵੇ ਰਹਿੰਦੇ ਜਗਦੇ ਨਾ |
•ਜ਼ਿੰਦਗੀ ਸਮਝਣੀ ਹੈ ਤਾਂ ਪਿੱਛੇ ਦੇਖੋ ਜ਼ਿੰਦਗੀ ਜਿਉਣੀ ਹੈ ਤਾਂ ਅੱਗੇ ਦੇਖੋ|
* ਵਧੀਆ ਮਨੁੱਖ ਆਪਣੀ ਮਿੱਠੀ ਜ਼ਬਾਨ ਨਾਲ ਹੀ ਜਾਣਿਆ ਜਾਂਦਾ ਹੈ, ਵਰਨਾ ਚੰਗੀਆਂ ਗੱਲਾਂ ਤਾਂ ਕੰਧਾਂ ‘ਤੇ ਵੀ ਲਿਖੀਆਂ ਹੁੰਦੀਆਂ ਹਨ।
* ਗ਼ਲਤੀਆਂ ਜੀਵਨ ਦਾ ਹਿੱਸਾ ਹਨ ਪਰ ਇਨ੍ਹਾਂ ਨੂੰ ਸਵੀਕਾਰ ਕਰਨ ਦਾ ਹੌਸਲਾ ਬਹੁਤ ਘੱਟ ਲੋਕਾਂ ‘ਚ ਹੁੰਦਾ ਹੈ।
*ਜਿੰਦਗੀ ਨੂੰ ਬੋਝ ਨਾ ਸਮਝੋ ਬਲਕਿ ਹਰ ਮੁਸ਼ਕਿਲ ਦਾ ਹੱਸਦੇ ਹੋਏ ਮੁਕਾਬਲਾ ਕਰੋ।
*ਕਿਸੇ ਸਫਲ ਵਿਅਕਤੀ ਦੀ ਸਫਲਤਾ ਤੇ ਈਰਖਾ ਨਾ ਕਰੋ ਸਗੋਂ ਉਸ ਤੋਂ ਕੁਝ ਸਿੱਖੋ।
* ਬੁਰਾ ਵਕਤ ਸਭ ਤੋਂ ਵੱਡਾ ਜਾਦੂਗਰ ਹੈ, ਇਕ ਪਲ ਵਿਚ ਸਾਰੇ ਚਾਹੁਣ ਵਾਲਿਆਂ ਦੇ ਚਿਹਰੇ ਤੋਂ ਪਰਦਾ ਹਟਾ ਦਿੰਦਾ ਹੈ।
* ਇਨਸਾਨ ਦੀ ਸਭ ਤੋਂ ਵੱਡੀ ਪੂੰਜੀ ਹੈ ਪਰਿਵਾਰ ਦੀ ਏਕਤਾ, ਆਪਸੀ ਭਾਈਚਾਰਾ ਤੇ ਸਬਰ-ਸੰਤੋਖ। ਜਿਸ ਦੇ ਕੋਲ ਇਹ ਨਹੀਂ, ਉਹ ਸਭ ਤੋਂ ਗਰੀਬ ਹੈ।
* ਪਰਮਾਤਮਾ ਕੋਲੋਂ ਸਿਰਫ ਆਪਣੇ ਲਈ ਨਾ ਮੰਗੋ, ਸਭ ਲਈ ਮੰਗੋ, ਤੁਹਾਨੂੰ ਆਪਣੇ-ਆਪ ਮਿਲ ਜਾਵੇਗਾ।
* ਦੌਲਤਾਂ-ਸ਼ੋਹਰਤਾਂ ਉਸ ਮਾਲਕ ਦੀਆਂ ਬਖਸ਼ੀਆਂ ਹੁੰਦੀਆਂ ਨੇ। ਫਿਰ ਅਸੀਂ ਉਸ ਬਖਸ਼ਣਹਾਰੇ ਦੇ ਘਰ ‘ਚ ਆਪਣੇ ਨਾਂਅ ਦੇ ਪੱਥਰ ਲਗਵਾ ਕੇ ਦਾਨੀ ਹੋਣ ਦਾ ਦਾਅਵਾ ਕਿਉਂ ਕਰਦੇ ਹਾਂ? ਜਦ ਕਿ ਅਸੀਂ ਤਾਂ ਖੁਦ ਉਹਦੇ ਦਰ ਦੇ ਮੰਗਤੇ ਹਾਂ।
• ਜਿਸ ਜ਼ਖ਼ਮ ਤੋਂ ਖੂਨ ਨਹੀਂ ਨਿਕਲਦਾ, ਸਮਝ ਲੈਣਾ ਉਹ ਜ਼ਖ਼ਮ ਕਿਸੇ ਆਪਣੇ ਨੇ ਹੀ ਦਿੱਤਾ ਹੈ |
• ਹਰੇਕ ਦੀ ਸੁਣੋ ਤੇ ਹਰੇਕ ਕੋਲੋਂ ਸਿੱਖੋ, ਕਿਉਂਕਿ ਹਰ ਕੋਈ ਸਭ ਕੁਝ ਨਹੀਂ ਜਾਣਦਾ ਪਰ ਹਰ ਕੋਈ ਕੁਝ ਨਾ ਕੁਝ ਜਾਣਦਾ ਹੈ |
• ਕਦੇ-ਕਦੇ ਲੋਕ ਬਿਹਤਰ ਦੀ ਭਾਲ ਵਿਚ ਬਿਹਤਰੀਨ ਨੂੰ ਗੁਆ ਲੈਂਦੇ ਹਨ |
• ਗੁੱਸਾ ਹਵਾ ਦਾ ਉਹ ਬੁੱਲਾ ਹੈ, ਜੋ ਅਕਲ ਦੇ ਦੀਵੇ ਨੂੰ ਬੁਝਾ ਦਿੰਦਾ ਹੈ |
• ਉਹ ਲੋਕ ਬਦਲ ਜਾਂਦੇ ਹਨ ਵਕਤ ਦੇ ਵਾਂਗ, ਜਿਨ੍ਹਾਂ ਨੂੰ ਹੱਦ ਤੋਂ ਜ਼ਿਆਦਾ ਵਕਤ ਦਿੱਤਾ ਜਾਂਦਾ ਹੈ |
• ਮੌਸਮ ਜਿੰਨਾ ਵੀ ਬਦਲੇ ਪਰ ਮਨੁੱਖ ਤੋਂ ਜ਼ਿਆਦਾ ਬਦਲਣ ਦਾ ਹੁਨਰ ਉਸ ਕੋਲ ਨਹੀਂ ਹੈ |
• ਅੱਜ ਦੇ ਵਕਤ ਵਿਚ ਸਿਰਫ ਉਹੀ ਇਮਾਨਦਾਰ ਹੈ, ਜਿਸ ਨੂੰ ਬੇਈਮਾਨੀ ਕਰਨ ਦਾ ਮੌਕਾ ਨਹੀਂ ਮਿਲਦਾ |
*ਵਕਤ ਚੰਗਾ ਹੋਵੇ ਤਾਂ ਤੁਹਾਡੀ ਗ਼ਲਤੀ ਵੀ ਮਜ਼ਾਕ ਲਗਦੀ ਹੈ ਤੇ ਵਕਤ ਖਰਾਬ ਹੋਵੇ ਤਾਂ ਮਜ਼ਾਕ ਵੀ ਗ਼ਲਤੀ ਬਣ ਜਾਂਦੀ ਹੈ।
* ਜ਼ਿੰਦਗੀ ਇਕ ਸਫ਼ਰ ਹੈ ਤੇ ਇਹ ਕਦੇ ਵੀ ਖ਼ਤਮ ਨਹੀਂ ਹੋ ਸਕਦਾ।
*ਗ਼ਲਤੀ ਉਸ ਕੋਲੋਂ ਹੁੰਦੀ ਹੈ ਜੋ ਕੰਮ ਕਰਦਾ ਹੈ, ਨਿਕੰਮਿਆਂ ਦੀ ਜ਼ਿੰਦਗੀ ਤਾਂ ਦੂਜਿਆਂ ਦੀ ਬੁਰਾਈ ਲੱਭਣ ਵਿਚ ਹੀ ਖ਼ਤਮ ਹੋ ਜਾਂਦੀ ਹੈ।
*ਖਾਮੋਸ਼ ਰਹਿਣ ਦਾ ਆਪਣਾ ਹੀ ਮਜ਼ਾ ਹੈ, ਕਿਉਂਕਿ ਨੀਂਹ ਦੇ ਪੱਥਰ ਕਦੇ ਬੋਲਦੇ ਨਹੀਂ।
*ਦੁੱਖ ਦੀ ਗੱਲ ਇਹ ਹੈ ਕਿ ਵਕਤ ਬਹੁਤ ਘੱਟ ਹੈ, ਖੁਸ਼ੀ ਦੀ ਗੱਲ ਇਹ ਹੈ ਕਿ ਅਜੇ ਵੀ ਵਕਤ ਹੈ।
*ਉਹ ਲੋਕ ਹਮੇਸ਼ਾ ਦੁਖੀ ਰਹਿੰਦੇ ਹਨ, ਜੋ ਦੂਜਿਆਂ ਦੇ ਸੁਖ ਬਰਦਾਸ਼ਤ ਨਹੀਂ ਕਰ ਸਕਦੇ।
*ਸਬਰ-ਸੰਤੋਖ ਰੱਖਣ ਵਾਲਾ ਵਿਅਕਤੀ ਕਦੇ ਵੀ ਗਰੀਬ ਨਹੀਂ ਹੁੰਦਾ, ਗਰੀਬ ਤਾਂ ਉਹ ਹੁੰਦੇ ਹਨ ਜੋ ਪੈਸੇ ਨਾਲ ਹਰ ਚੀਜ਼ ਨੂੰ ਪਾਉਣ ਦੀ ਲਾਲਸਾ ਵਿਚ ਇਨਸਾਨੀਅਤ ਭੁੱਲ ਜਾਂਦੇ ਹਨ।
*ਬਜ਼ੁਰਗਾਂ ਦੀ ਸੇਵਾ/ਸਤਿਕਾਰ ਕਰਨ ਵਾਲੇ ਹਮੇਸ਼ਾ ਚੜ੍ਹਦੀ ਕਲਾ ‘ਚ ਰਹਿੰਦੇ ਹਨ, ਕਿਉਂਕਿ ਬਜ਼ੁਰਗਾਂ ਵੱਲੋਂ ਦਿੱਤੀਆਂ ਅਸੀਸਾਂ ਪਰਮਾਤਮਾ ਦੇ ਘਰ ਛੇਤੀ ਕਬੂਲ ਹੁੰਦੀਆਂ ਹਨ।
*ਹੱਕ-ਹਲਾਲ ਦੀ ਕਮਾਈ ਹਮੇਸ਼ਾ ਸੁਖ ਦਿੰਦੀ ਹੈ ਤੇ ਠੱਗੀਆਂ-ਠੋਰੀਆਂ ਨਾਲ ‘ਕੱਠੀ ਕੀਤੀ ਮਾਇਆ ਦੁੱਖਾਂ ਦੀ ਖਾਣ ਬਣ ਜਾਂਦੀ ਹੈ।
*ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੁੰਦਾ, ਉਹ ਜ਼ਿਆਦਾ ਰੌਲਾ ਪਾਉਂਦੇ ਹਨ। ਗਿਆਨਵਾਨ ਵਿਅਕਤੀ ਹਮੇਸ਼ਾ ਮਤਲਬ ਦੀ ਗੱਲ ਕਰਦੇ ਹਨ।
*ਮਾੜਾ ਗੁਆਂਢੀ ਉਸ ਰੁੱਖ ਵਾਂਗ ਹੈ, ਜੋ ਉਜਾੜ-ਬੀਆਬਾਨ ‘ਚ ਖੜ੍ਹਾ ਹੈ, ਜਿਥੇ ਕੋਈ ਵੀ ਉਸ ਦੀ ਛਾਂ ਦਾ ਅਨੰਦ ਲੈਣ ਨਹੀਂ ਜਾਂਦਾ।
*ਤਾਰੀਫ ਉਹ ਹੁੰਦੀ ਹੈ ਜੋ ਦੂਜੇ ਕਰਨ। ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ ਸਮਝਦਾਰੀ ਨਹੀਂ, ਮੂਰਖਤਾ ਹੈ। ਕਿਉਂਕਿ ਹਰ ਇਕ ਦੇ ਬਾਰੇ ਤੁਹਾਡਾ ਆਲਾ-ਦੁਆਲਾ ਜਾਣੂ ਹੁੰਦਾ ਹੈ।
*ਵਿਅਕਤੀ ਦੀ ਅਸਲ ਪਛਾਣ ਉਸ ਦੇ ਕੱਪੜਿਆਂ ਤੋਂ ਨਹੀਂ, ਬਲਕਿ ਉਸ ਦੇ ਵਿਚਾਰਾਂ ਤੋਂ ਹੁੰਦੀ ਹੈ।
*ਸਾਡੇ ਜੀਵਨ ਦਾ ਮਕਸਦ ਧਨ-ਦੌਲਤਾਂ ਤੇ ਜਾਇਦਾਦਾਂ ਇਕੱਠੀਆਂ ਕਰਨਾ ਨਹੀਂ, ਸਗੋਂ ਜੀਵਨ ਦਾ ਅਸਲ ਮਕਸਦ ਹੈ ਵੰਡ ਕੇ ਛਕਣਾ, ਰਲ-ਮਿਲ ਕੇ ਰਹਿਣਾ, ਲਾਚਾਰ ਤੇ ਬੇਸਹਾਰਿਆਂ ਦਾ ਹੱਥ ਫੜਨਾ ਤੇ ਉਸ ਪਰਮਾਤਮਾ ਦਾ ਸਿਮਰਨ ਕਰਨਾ।
* ਕਿਸੇ ਦਾ ਨੁਕਸਾਨ ਕਰਕੇ ਆਪਣਾ ਕੀਤਾ ਫਾਇਦਾ ਸਾਨੂੰ ਕੁਝ ਦੇਰ ਲਈ ਖੁਸ਼ੀ ਦੇ ਸਕਦੈ, ਲੰਬੇ ਸਮੇਂ ਲਈ ਨਹੀਂ।
* ਜੇਕਰ ਤੁਹਾਨੂੰ ਕੋਈ ਆਪਣਾ ਸਮਝ ਕੇ ਤੁਹਾਡੇ ਕੋਲ ਆਪਣਾ ਦਿਲ ਹੌਲਾ ਕਰਦਾ ਹੈ ਤਾਂ ਉਸ ਦੀਆਂ ਆਖੀਆਂ ਗੱਲਾਂ ਆਪਣੇ ਕੋਲ ਹੀ ਰੱਖੋ। ਕਿਸੇ ਹੋਰ ਨਾਲ ਸਾਂਝੀਆਂ ਨਾ ਕਰੋ।
* ਧੀਆਂ ਅਤੇ ਪੁੱਤਾਂ ਵਿਚ ਫਰਕ ਨਾ ਸਮਝੋ, ਦੋਵੇਂ ਪਰਮਾਤਮਾ ਵੱਲੋਂ ਦਿੱਤੀਆਂ ਅਨਮੋਲ ਦਾਤਾਂ ਹੁੰਦੀਆਂ ਹਨ। ਬਾਕੀ ਸੁਖ ਤਾਂ ਕਰਮਾਂ ਦੇ ਹੁੰਦੇ ਹਨ, ਜ਼ਰੂਰੀ ਨਹੀਂ ਉਹ ਪੁੱਤਾਂ ਤੋਂ ਹੀ ਮਿਲਣ। ਧੀਆਂ ਵੀ ਮਾਪਿਆਂ ਲਈ ਜਾਨਾਂ ਦਿੰਦੀਆਂ ਨੇ।
* ਜੋ ਬੱਚੇ ਆਪਣੇ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਨੇ, ਇਹੋ ਜਿਹੇ ਬੱਚਿਆਂ ਨਾਲੋਂ ਤਾਂ ਬੰਦਾ ਬੇਔਲਾਦ ਹੀ ਚੰਗਾ ਹੈ, ਕਿਉਂਕਿ ਉਸ ਨੂੰ ਔਲਾਦ ਦਾ ਇਹ ਰੂਪ ਨਹੀਂ ਦੇਖਣਾ ਪਵੇਗਾ, ਜੋ ਬਹੁਤ ਹੀ ਦਰਦ ਦੇਣ ਵਾਲਾ ਹੁੰਦਾ ਹੈ।
*ਆਪਣੇ ਆਪ ਨੂੰ ਇੱਕ ਹੀ ਜਗ੍ਹਾ ਸਥਿਰ ਨਾ ਰੱਖੋ । ਹਰ ਦਿਨ ਕੁਝ ਨਵਾਂ ਕਰੋ ਅਤੇ ਕੁਝ ਨਾ ਕੁਝ ਸਿੱਖੋ । ਇਸ ਤਰਾਂ ਕਰਨ ਨਾਲ ਤੁਸੀਂ ਆਸ਼ਾਵਾਦੀ ਵੀ ਬਣੋਗੇ ਤੁਹਾਨੂੰ ਕੰਮ ਵਿੱਚ ਸਫ਼ਲਤਾ ਵੀ ਜ਼ਰੂਰ ਮਿਲੇਗੀ।